香港房屋委員會及房屋署

其他語文內容
ਹੋਰ ਭਾਸ਼ਾਵਾਂ ਵਿੱਚ ਸਮੱਗਰੀ

其他語文內容
ਹੋਰ ਭਾਸ਼ਾਵਾਂ ਵਿੱਚ ਸਮੱਗਰੀ
其他語文內容

以旁遮普語提供的資訊
香港房屋委員會/房屋署網站的旁遮普語版本只選取部分重要資訊。要查閱我們網站的全部資訊,可瀏覽英文版、繁體中文版或簡體中文版。

ਪੰਜਾਬੀ ਵਿੱਚ ਉਪਲਬਧ ਜਾਣਕਾਰੀ
ਹਾਂਗ ਕਾਂਗ ਹਾਉਸਿੰਗ ਅਥਾਰਟੀ / ਹਾਉਸਿੰਗ ਵਿਭਾਗ ਦੀ ਵੈਬਸਾਈਟ ਦੇ ਪੰਜਾਬੀ ਸੰਸਕਰਣ ਵਿੱਚ ਸਿਰਫ ਚੁਣੀ ਗਈ ਜ਼ਰੂਰੀ ਜਾਣਕਾਰੀ ਸ਼ਾਮਲ ਹੈ। ਤੁਸੀਂ ਸਾਡੀ ਵੈਬਸਾਈਟ ਦੀ ਪੂਰੀ ਸਮੱਗਰੀ ਤੱਕ ਅੰਗਰੇਜ਼ੀ, ਰਵਾਇਤੀ ਚੀਨੀ ਜਾਂ ਆਸਾਨ ਚੀਨੀ ਵਿੱਚ ਪਹੁੰਚ ਕਰ ਸਕਦੇ ਹੋ। 

ਪਬਲਿਕ ਰੈਂਟਲ ਹਾਉਸਿੰਗ (PRH) ਬਿਨੈਕਾਰਾਂ ਲਈ ਜਾਣਕਾਰੀ
PRH ਦੇ ਯੋਗ ਬਣਨ ਲਈ, ਬਿਨੈਕਾਰ ਨੂੰ ਯੋਗਤਾ ਦੇ ਆਮ ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ। PRH ਲਈ ਬਿਨੈ-ਪੱਤਰਾਂ ਦੀ ਸਫਲਤਾਪੂਰਵਕ ਰਜਿਸਟਰੇਸ਼ਨ ਹੋਣ ਤੇ, ਅਤੇ ਵਿਸਥਾਰਤ ਜਾਂਚ ਪੂਰਾ ਕਰਨ ਲਈ ਉਸਦੀ ਤਸਦੀਕ ਹੋਣ ਤੇ, ਯੋਗ ਬਿਨੈਕਾਰਾਂ ਨੂੰ ਅਰਜ਼ੀਆਂ ਦੀ ਰਜਿਸਟਰੇਸ਼ਨ ਮਿਤੀ / ਜੀ-ਨੰਬਰ ਦੇ ਬਰਾਬਰ ਦੀ ਮਿਤੀ (ਜੇ ਕੋਈ ਹੋਵੇ) ਦੇ ਕ੍ਰਮ ਅਨੁਸਾਰ ਜਾਂ ਕੋਟਾ ਅਤੇ ਪੁਆਇੰਟ ਪ੍ਰਣਾਲੀ ਦੇ ਤਹਿਤ ਉਨ੍ਹਾਂ ਦੁਆਰਾ ਹਾਸਲ ਕੀਤੇ ਪੁਆਇੰਟਾਂ ਦੇ ਅਧਾਰ 'ਤੇ ਫਲੈਟ ਦੀ ਪੇਸ਼ਕਸ਼ ਕੀਤੀ ਜਾਵੇਗੀ।

ਵੇਰਵਿਆਂ ਲਈ, ਕਿਰਪਾ ਕਰਕੇ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ।
ਪਬਲਿਕ ਰੈਂਟਲ ਹਾਉਸਿੰਗ ਲਈ ਅਰਜ਼ੀ (PDF)
PRH ਲਈ ਮੁਕੰਮਲ ਹੋਈ ਅਰਜ਼ੀ ਫਾਰਮ ਦਾ ਨਮੂਨਾ (PDF)

ਪਬਲਿਕ ਹਾਉਸਿੰਗ ਦੇ ਕਿਰਾਏਦਾਰਾਂ ਲਈ ਜਾਣਕਾਰੀ
1. ਅਸਟੇਟ ਮੈਨੇਜਮੈਂਟ ਇਨਫੋਰਸਮੈਂਟ ਲਈ ਮਾਰਕਿੰਗ ਸਕੀਮ
ਵਾਤਾਵਰਣ ਦੀ ਸਵੱਛਤਾ ਨੂੰ ਬਿਹਤਰ ਬਣਾਉਣ ਅਤੇ ਸਾਡੇ ਜਨਤਕ ਰਿਹਾਇਸ਼ੀ ਅਸਟੇਟਾਂ ਦੇ ਪ੍ਰਬੰਧਨ ਨੂੰ ਵਧਾਉਣ ਲਈ, ਅਸੀਂ ਇੱਕ ਮਾਰਕਿੰਗ ਸਕੀਮ ਲਾਗੂ ਕੀਤੀ ਹੈ। ਨਿਰਧਾਰਤ ਬਦਕਾਰੀ ਕਰਨ ਵਾਲੇ ਕਿਰਾਏਦਾਰਾਂ ਨੂੰ ਹਰਜਾਨੇ ਲਈ ਪੁਆਇੰਟ ਦਿੱਤੇ ਜਾਣਗੇ। ਕਿਸੇ ਵੀ ਵੈਧ ਪੁਆਇੰਟਾਂ ਵਾਲੇ ਪਰਿਵਾਰਾਂ ਨੂੰ ਕਿਸੇ ਵੀ ਕਿਸਮ ਦੇ ਸਵੈਇੱਛਤ ਤਬਾਦਲੇ ਨੂੰ ਲਾਗੂ ਕਰਨ ਤੋਂ ਰੋਕ ਦਿੱਤਾ ਜਾਵੇਗਾ। ਜਦੋਂ ਦੋ ਸਾਲਾਂ ਦੇ ਅੰਦਰ 16 ਪੁਆਇੰਟ ਇਕੱਠੇ ਕਰ ਲਏ ਜਾਂਦੇ ਹਨ, ਤਾਂ ਕਿਰਾਏਦਾਰੀ ਖਤਮ ਹੋਣ ਲਈ ਜ਼ਿੰਮੇਵਾਰ ਹੋਵੇਗੀ।

ਵੇਰਵਿਆਂ ਲਈ, ਕਿਰਪਾ ਕਰਕੇ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ।
ਅਸਟੇਟ ਮੈਨੇਜਮੈਂਟ ਇਨਫੋਰਸਮੈਂਟ ਲਈ ਮਾਰਕਿੰਗ ਸਕੀਮ (PDF)

2. ਕਿਰਾਇਆ ਸਹਾਇਤਾ ਸਕੀਮ
ਸਾਡੀ ਕਿਰਾਇਆ ਸਹਾਇਤਾ ਯੋਜਨਾ ਦਾ ਉਦੇਸ਼ ਆਰਜ਼ੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਜਨਤਕ ਕਿਰਾਏ ਵਾਲੇ ਘਰਾਂ ਦੇ ਕਿਰਾਏਦਾਰਾਂ ਦੀ ਸਹਾਇਤਾ ਕਰਨਾ ਹੈ। ਯੋਗ ਘਰਾਂ ਨੂੰ ਉਹਨਾਂ ਦੇ ਵਿੱਤੀ ਹਾਲਤਾਂ ਦੇ ਅਧਾਰ ਤੇ ਕਿਰਾਏ ਵਿੱਚ 25% ਜਾਂ 50% ਦੀ ਕਟੌਤੀ ਦਿੱਤੀ ਜਾਵੇਗੀ।

ਵੇਰਵਿਆਂ ਲਈ, ਕਿਰਪਾ ਕਰਕੇ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ।
ਕਿਰਾਇਆ ਸਹਾਇਤਾ ਸਕੀਮ (PDF)

3. ਘਰੇਲੂ ਤਬਦੀਲੀਆਂ
ਇੱਕ ਪਬਲਿਕ ਰੈਂਟਲ ਹਾਉਸਿੰਗ ਫਲੈਟ ਵਿੱਚ ਸਿਰਫ਼ ਕਿਰਾਏਦਾਰੀ ਇਕਰਾਰਨਾਮੇ ਵਿੱਚ ਸੂਚੀਬੱਧ ਕਿਰਾਏਦਾਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੁਆਰਾ ਹੀ ਰਿਹਾਇਸ਼ ਹੋਣੀ ਚਾਹੀਦੀ ਹੈ। ਕਿਰਾਏਦਾਰਾਂ ਨੂੰ ਹਾਉਸਿੰਗ ਵਿਭਾਗ ਨੂੰ ਉਨ੍ਹਾਂ ਦੇ ਘਰੇਲੂ ਵੇਰਵਿਆਂ ਵਿੱਚ ਕਿਸੇ ਤਬਦੀਲੀ ਦੀ ਤੁਰੰਤ ਜਾਣਕਾਰੀ ਦੇਣ ਅਤੇ ਮੌਜੂਦਾ ਨੀਤੀਆਂ ਅਤੇ ਪ੍ਰਕਿਰਿਆਵਾਂ ਅਨੁਸਾਰ ਤੁਰੰਤ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ।

ਵੇਰਵਿਆਂ ਲਈ, ਕਿਰਪਾ ਕਰਕੇ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ।
ਪਰਿਵਾਰਕ ਮੈਂਬਰਾਂ ਵਿੱਚ ਵਾਧਾ (PDF)
ਪਰਿਵਾਰਕ ਮੈਂਬਰਾਂ ਵਿੱਚ ਘਾਟਾ (PDF)

4. ਆਮਦਨੀ ਅਤੇ ਸੰਪਤੀ ਦੀ ਘੋਸ਼ਣਾ
ਜਿਹੜੇ ਪਰਿਵਾਰ 10 ਸਾਲਾਂ ਤੋਂ ਜਨਤਕ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਹਰ ਦੋ ਸਾਲਾ ਵਿੱਚ “ਦੌਲਤਮੰਦ ਕਿਰਾਏਦਾਰਾਂ ਲਈ ਨੀਤੀਆਂ”ਦੇ ਲਈ ਇੱਕ ਘੋਸ਼ਣਾ ਪੱਤਰ ਬਣਾਉਣ ਦੀ ਜ਼ਰੂਰਤ ਹੁੰਦੀ ਹੈ। ਜਿਨ੍ਹਾਂ ਪਰਿਵਾਰਾਂ ਨੂੰ ਨਵੀਂ ਕਿਰਾਏਦਾਰੀ ਦੀ ਗ੍ਰਾਂਟ ਨੀਤੀ ਤਹਿਤ ਨਵੀਂ ਕਿਰਾਏਦਾਰੀ ਦਿੱਤੀ ਜਾਂਦੀ ਹੈ ਅਤੇ ਜਿਨ੍ਹਾਂ ਘਰਾਂ ਨੂੰ ਜਨਤਕ ਕਿਰਾਏ ਦੇ ਘਰਾਂ ਲਈ ਕਿਰਾਏਦਾਰੀ ਪ੍ਰਬੰਧਨ ਨੀਤੀਆਂ ਤਹਿਤ ਅਰਜ਼ੀਆਂ ਮਿਲਦੀਆਂ ਹਨ ਉਹਨਾਂ ਨੂੰ ਆਪਣੀ ਰਿਹਾਇਸ਼ ਦੀ ਅਵਧੀ ਦੇ ਬਾਵਜੂਦ ਅਜਿਹਾ ਕਰਨ ਦੀ ਜ਼ਰੂਰਤ ਹੁੰਦੀ ਹੈ। ਅਕਤੂਬਰ 2023 ਤੋਂ, PRH ਕਿਰਾਏਦਾਰਾਂ ਅਤੇ ਪਰਿਵਾਰਾਂ ਦੇ ਸਾਰੇ ਮੈਂਬਰਾਂ ਨੂੰ PRH ਵਿੱਚ ਦਾਖਲੇ ਤੋਂ ਬਾਅਦ ਹਾਂਗਕਾਂਗ ਵਿੱਚ ਘਰੇਲੂ ਜਾਇਦਾਦ ਦੀ ਮਾਲਕੀ ਬਾਰੇ ਹਰ ਦੋ ਸਾਲਾਂ ਬਾਅਦ ਹਾਉਸਿੰਗ ਅਥਾਰਟੀ (HA) ਨੂੰ ਘੋਸ਼ਣਾ ਕਰਨ ਦੀ ਲੋੜ ਹੈ।

ਵੇਰਵਿਆਂ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।
ਦੌਲਤਮੰਦ ਕਿਰਾਏਦਾਰਾਂ ਲਈ ਨੀਤੀਆਂ (PDF)

ਵੱਖ-ਵੱਖ ਨਸਲਾਂ ਦੇ ਲੋਕਾਂ ਲਈ ਜਿਨ੍ਹਾਂ ਨੂੰ ਜਨਤਕ ਰਿਹਾਇਸ਼ੀ ਸੇਵਾਵਾਂ ਨਾਲ ਜੁੜੇ ਮਾਮਲਿਆਂ ਬਾਰੇ ਪੁੱਛਗਿੱਛ, ਸ਼ਿਕਾਇਤ ਕਰਨ ਜਾਂ HA ਦੀ ਸਹਾਇਤਾ ਲੈਣ ਵੇਲੇ ਵਿਆਖਿਆ ਸਹਾਇਤਾ ਦੀ ਲੋੜ ਹੁੰਦੀ ਹੈ, ਉਹ:

ਘੱਟ ਗਿਣਤੀਆਂ ਦੀ ਏਕਤਾ ਅਤੇ ਸੁਧਾਰ ਲਈ ਕੇਂਦਰ (CHEER) ਜੋ ਮੁਫਤ ਟੈਲੀਫੋਨ ਵਿਆਖਿਆ ਸੇਵਾ ਪ੍ਰਦਾਨ ਕਰਦਾ ਹੈ, ਦੁਆਰਾ ਚਲਾਏ ਜਾਂਦੇ ਟੈਲੀਫੋਨ ਵਿਆਖਿਆ ਸੇਵਾ ਦੀ ਹਾਟਲਾਈਨ(TELIS), ਨੂੰ ਕਾੱਲ ਕਰ ਸਕਦੇ ਹਨ, (CHEER ਦਾ URL: https://hkcscheer.net/hk/), ਅਤੇ ਦੁਭਾਸ਼ੀਏ ਨੂੰ HA ਹਾਟਲਾਈਨ 2712 2712 ਤੇ ਇੱਕ ਕਾਨਫਰੰਸ ਕਾੱਲ ਕਰਨ ਦੀ ਬੇਨਤੀ ਕਰ ਸਕਦੇ ਹਨ । CHEER ਦੇ ਹਾਟਲਾਈਨ ਨੰਬਰ ਹੇਠਾਂ ਦਿੱਤੇ ਹਨ:

TELIS ਹਾਟਲਾਈਨ ਨੰ. ਭਾਸ਼ਾ
3755 6811
ਬਹਾਸਾ ਇੰਡੋਨੇਸ਼ੀਆ
3755 6822
ਨੇਪਾਲੀ
3755 6833
ਉਰਦੂ
3755 6844
ਪੰਜਾਬੀ
3755 6855
ਤਗਾਲੋਗ
3755 6866
ਥਾਈ
3755 6877
ਹਿੰਦੀ
3755 6888
ਵੀਅਤਨਾਮੀ

 

頁首