Content in Other Languages
ਹੋਰ ਭਾਸ਼ਾਵਾਂ ਵਿੱਚ ਸਮੱਗਰੀ
ਹੋਰ ਭਾਸ਼ਾਵਾਂ ਵਿੱਚ ਸਮੱਗਰੀ

Information Available in Punjabi
The Punjabi version of the Hong Kong Housing Authority / Housing Department Website contains selected essential information only. You can access the full content of our website in English, Traditional Chinese or Simplified Chinese.
ਪੰਜਾਬੀ ਵਿੱਚ ਉਪਲਬਧ ਜਾਣਕਾਰੀ
ਹਾਂਗ ਕਾਂਗ ਹਾਉਸਿੰਗ ਅਥਾਰਟੀ / ਹਾਉਸਿੰਗ ਵਿਭਾਗ ਦੀ ਵੈਬਸਾਈਟ ਦੇ ਪੰਜਾਬੀ ਸੰਸਕਰਣ ਵਿੱਚ ਸਿਰਫ ਚੁਣੀ ਗਈ ਜ਼ਰੂਰੀ ਜਾਣਕਾਰੀ ਸ਼ਾਮਲ ਹੈ। ਤੁਸੀਂ ਸਾਡੀ ਵੈਬਸਾਈਟ ਦੀ ਪੂਰੀ ਸਮੱਗਰੀ ਤੱਕ ਅੰਗਰੇਜ਼ੀ, ਰਵਾਇਤੀ ਚੀਨੀ ਜਾਂ ਆਸਾਨ ਚੀਨੀ ਵਿੱਚ ਪਹੁੰਚ ਕਰ ਸਕਦੇ ਹੋ।
ਪਬਲਿਕ ਰੈਂਟਲ ਹਾਉਸਿੰਗ ਬਿਨੈਕਾਰਾਂ ਲਈ ਜਾਣਕਾਰੀ
ਪਬਲਿਕ ਰੈਂਟਲ ਹਾਉਸਿੰਗ ਦੇ ਯੋਗ ਬਣਨ ਲਈ, ਕਿਸੇ ਨੂੰ ਯੋਗਤਾ ਦੇ ਆਮ ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ। ਪਬਲਿਕ ਰੈਂਟਲ ਹਾਉਸਿੰਗ ਲਈ ਬਿਨੈ-ਪੱਤਰਾਂ ਦੀ ਸਫਲਤਾਪੂਰਵਕ ਰਜਿਸਟਰੇਸ਼ਨ ਹੋਣ ਤੇ, ਯੋਗ ਬਿਨੈਕਾਰਾਂ ਨੂੰ ਰਜਿਸਟਰੇਸ਼ਨ ਦੇ ਕ੍ਰਮ ਅਨੁਸਾਰ ਜਾਂ ਕੋਟਾ ਅਤੇ ਪੁਆਇੰਟ ਪ੍ਰਣਾਲੀ ਦੇ ਤਹਿਤ ਉਨ੍ਹਾਂ ਦੁਆਰਾ ਹਾਸਲ ਕੀਤੇ ਪੁਆਇੰਟਾਂ ਦੇ ਅਧਾਰ 'ਤੇ ਫਲੈਟ ਦੀ ਪੇਸ਼ਕਸ਼ ਕੀਤੀ ਜਾਵੇਗੀ।
ਵੇਰਵਿਆਂ ਲਈ, ਕਿਰਪਾ ਕਰਕੇ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ।
ਪਬਲਿਕ ਰੈਂਟਲ ਹਾਉਸਿੰਗ ਲਈ ਅਰਜ਼ੀ (PDF)
ਮੁਕੰਮਲ ਹੋਈ ਅਰਜ਼ੀ ਫਾਰਮ ਦਾ ਨਮੂਨਾ (PDF)
ਪਬਲਿਕ ਹਾਉਸਿੰਗ ਦੇ ਕਿਰਾਏਦਾਰਾਂ ਲਈ ਜਾਣਕਾਰੀ
1. ਅਸਟੇਟ ਮੈਨੇਜਮੈਂਟ ਇਨਫੋਰਸਮੈਂਟ ਲਈ ਮਾਰਕਿੰਗ ਸਕੀਮ
ਵਾਤਾਵਰਣ ਦੀ ਸਵੱਛਤਾ ਨੂੰ ਬਿਹਤਰ ਬਣਾਉਣ ਅਤੇ ਸਾਡੇ ਜਨਤਕ ਰਿਹਾਇਸ਼ੀ ਅਸਟੇਟਾਂ ਦੇ ਪ੍ਰਬੰਧਨ ਨੂੰ ਵਧਾਉਣ ਲਈ, ਅਸੀਂ ਇੱਕ ਮਾਰਕਿੰਗ ਸਕੀਮ ਲਾਗੂ ਕੀਤੀ ਹੈ। ਨਿਰਧਾਰਤ ਬਦਕਾਰੀ ਕਰਨ ਵਾਲੇ ਕਿਰਾਏਦਾਰਾਂ ਨੂੰ ਹਰਜਾਨੇ ਲਈ ਪੁਆਇੰਟ ਦਿੱਤੇ ਜਾਣਗੇ। ਜਦੋਂ ਦੋ ਸਾਲਾਂ ਦੇ ਅੰਦਰ 16 ਪੁਆਇੰਟ ਇਕੱਠੇ ਕਰ ਲਏ ਜਾਂਦੇ ਹਨ, ਤਾਂ ਕਿਰਾਏਦਾਰੀ ਖਤਮ ਹੋਣ ਲਈ ਜ਼ਿੰਮੇਵਾਰ ਹੋਣਗੇ।
ਵੇਰਵਿਆਂ ਲਈ, ਕਿਰਪਾ ਕਰਕੇ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ।
ਅਸਟੇਟ ਮੈਨੇਜਮੈਂਟ ਇਨਫੋਰਸਮੈਂਟ ਲਈ ਮਾਰਕਿੰਗ ਸਕੀਮ (PDF)
2. ਕਿਰਾਇਆ ਸਹਾਇਤਾ ਸਕੀਮ
ਸਾਡੀ ਕਿਰਾਇਆ ਸਹਾਇਤਾ ਯੋਜਨਾ ਦਾ ਉਦੇਸ਼ ਆਰਜ਼ੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਜਨਤਕ ਕਿਰਾਏ ਵਾਲੇ ਘਰਾਂ ਦੇ ਕਿਰਾਏਦਾਰਾਂ ਦੀ ਸਹਾਇਤਾ ਕਰਨਾ ਹੈ। ਯੋਗ ਘਰਾਂ ਨੂੰ ਉਹਨਾਂ ਦੇ ਵਿੱਤੀ ਹਾਲਤਾਂ ਦੇ ਅਧਾਰ ਤੇ ਕਿਰਾਏ ਵਿੱਚ 25% ਜਾਂ 50% ਦੀ ਕਟੌਤੀ ਦਿੱਤੀ ਜਾਵੇਗੀ।
ਵੇਰਵਿਆਂ ਲਈ, ਕਿਰਪਾ ਕਰਕੇ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ।
ਕਿਰਾਇਆ ਸਹਾਇਤਾ ਸਕੀਮ (PDF)
3. ਘਰੇਲੂ ਤਬਦੀਲੀਆਂ
ਕਿਰਾਏਦਾਰਾਂ ਨੂੰ ਹਾਉਸਿੰਗ ਵਿਭਾਗ ਨੂੰ ਉਨ੍ਹਾਂ ਦੇ ਘਰੇਲੂ ਵੇਰਵਿਆਂ ਵਿੱਚ ਕਿਸੇ ਤਬਦੀਲੀ ਦੀ ਤੁਰੰਤ ਜਾਣਕਾਰੀ ਦੇਣ ਅਤੇ ਸੰਬੰਧਿਤ ਨਿਯਮਾਂ ਅਤੇ ਪ੍ਰਕਿਰਿਆਵਾਂ ਅਨੁਸਾਰ ਘਰੇਲੂ ਤਬਦੀਲੀਆਂ ਬਾਰੇ ਤੁਰੰਤ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ।
ਵੇਰਵਿਆਂ ਲਈ, ਕਿਰਪਾ ਕਰਕੇ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ।
ਪਰਿਵਾਰਕ ਮੈਂਬਰਾਂ ਵਿੱਚ ਵਾਧੇ ਬਾਰੇ ਸੰਖੇਪ ਨੋਟ (PDF)
ਪਰਿਵਾਰਕ ਮੈਂਬਰਾਂ ਵਿੱਚ ਘਾਟੇ ਬਾਰੇ ਸੰਖੇਪ ਨੋਟ (PDF)
4. ਆਮਦਨੀ ਅਤੇ ਸੰਪਤੀ ਦੀ ਘੋਸ਼ਣਾ
ਜਿਹੜੇ ਪਰਿਵਾਰ 10 ਸਾਲਾਂ ਤੋਂ ਜਨਤਕ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਹਰ ਦੋ ਸਾਲਾ ਵਿੱਚ “ਦੌਲਤਮੰਦ ਕਿਰਾਏਦਾਰਾਂ ਲਈ ਨੀਤੀਆਂ”ਦੇ ਲਈ ਇੱਕ ਘੋਸ਼ਣਾ ਪੱਤਰ ਬਣਾਉਣ ਦੀ ਜ਼ਰੂਰਤ ਹੁੰਦੀ ਹੈ। ਜਿਨ੍ਹਾਂ ਪਰਿਵਾਰਾਂ ਨੂੰ ਨਵੀਂ ਕਿਰਾਏਦਾਰੀ ਦੀ ਗ੍ਰਾਂਟ ਨੀਤੀ ਤਹਿਤ ਨਵੀਂ ਕਿਰਾਏਦਾਰੀ ਦਿੱਤੀ ਜਾਂਦੀ ਹੈ ਅਤੇ ਜਿਨ੍ਹਾਂ ਘਰਾਂ ਨੂੰ ਜਨਤਕ ਕਿਰਾਏ ਦੇ ਘਰਾਂ ਲਈ ਕਿਰਾਏਦਾਰੀ ਪ੍ਰਬੰਧਨ ਨੀਤੀਆਂ ਤਹਿਤ ਅਰਜ਼ੀਆਂ ਮਿਲਦੀਆਂ ਹਨ ਉਹਨਾਂ ਨੂੰ ਆਪਣੀ ਰਿਹਾਇਸ਼ ਦੀ ਅਵਧੀ ਦੇ ਬਾਵਜੂਦ ਅਜਿਹਾ ਕਰਨ ਦੀ ਜ਼ਰੂਰਤ ਹੁੰਦੀ ਹੈ।
ਵੇਰਵਿਆਂ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।
ਦੌਲਤਮੰਦ ਕਿਰਾਏਦਾਰਾਂ ਲਈ ਨੀਤੀਆਂ (PDF)
ਘੱਟ ਗਿਣਤੀਆਂ ਲਈ ਜਿਨ੍ਹਾਂ ਨੂੰ ਜਨਤਕ ਰਿਹਾਇਸ਼ੀ ਸੇਵਾਵਾਂ ਨਾਲ ਜੁੜੇ ਮਾਮਲਿਆਂ ਬਾਰੇ ਪੁੱਛਗਿੱਛ, ਸ਼ਿਕਾਇਤ ਕਰਨ ਜਾਂ ਹਾਉਸਿੰਗ ਅਥਾਰਟੀ (HA) ਦੀ ਸਹਾਇਤਾ ਲੈਣ ਵੇਲੇ ਵਿਆਖਿਆ ਸਹਾਇਤਾ ਦੀ ਲੋੜ ਹੁੰਦੀ ਹੈ, ਉਹ:
ਘੱਟ ਗਿਣਤੀਆਂ ਦੀ ਏਕਤਾ ਅਤੇ ਸੁਧਾਰ ਲਈ ਕੇਂਦਰ (CHEER) ਜੋ ਮੁਫਤ ਫੋਨ ਰਾਹੀਂ ਵਿਆਖਿਆ ਸੇਵਾ ਪ੍ਰਦਾਨ ਕਰਦਾ ਹੈ, ਦੁਆਰਾ ਚਲਾਏ ਜਾਂਦੇ ਟੈਲੀਫੋਨ ਵਿਆਖਿਆ ਸੇਵਾ ਦੀ ਹਾਟਲਾਈਨ(TELIS), ਨੂੰ ਕਾੱਲ ਕਰ ਸਕਦੇ ਹਨ, (CHEER ਦਾ URL: https://hkcscheer.net), ਅਤੇ ਦੁਭਾਸ਼ੀਏ ਨੂੰ HA ਹਾਟਲਾਈਨ 2712 2712 ਤੇ ਇੱਕ ਕਾਨਫਰੰਸ ਕਾੱਲ ਕਰਨ ਦੀ ਬੇਨਤੀ ਕਰ ਸਕਦੇ ਹਨ । CHEER ਦੇ ਹਾਟਲਾਈਨ ਨੰਬਰ ਹੇਠਾਂ ਦਿੱਤੇ ਹਨ:
TELIS ਹਾਟਲਾਈਨ ਨੰ. | ਭਾਸ਼ਾ |
---|---|
3755 6811
|
ਬਹਾਸਾ ਇੰਡੋਨੇਸ਼ੀਆ
|
3755 6822
|
ਨੇਪਾਲੀ
|
3755 6833
|
ਉਰਦੂ
|
3755 6844
|
ਪੰਜਾਬੀ
|
3755 6855
|
ਤਗਾਲੋਗ
|
3755 6866
|
ਥਾਈ
|
3755 6877
|
ਹਿੰਦੀ
|
3755 6888
|
ਵੀਅਤਨਾਮੀ
|